SGPC ਦੇ ਇਤਰਾਜ਼ ਤੋਂ ਬਾਅਦ ਸਿੱਧੇ ਹੋਏ ਯਾਰੀਆਂ-2 ਫਿਲਮ ਵਾਲੇ, ਦੇਖੋ ਹੁਣ ਕੀ ਕੀਤਾ! |OneIndia Punjabi

2023-09-28 1

ਫ਼ਿਲਮ 'ਯਾਰੀਆਂ 2' ਆਪਣੇ ਇਕ ਗੀਤ ਦੇ ਵਿਵਾਦਿਤ ਸੀਨ ਨੂੰ ਲੈ ਕੇ ਕਾਫ਼ੀ ਚਰਚਾ 'ਚ ਹੈ। ਇਸ ਸੀਨ ਦਾ ਸਿੱਖ ਜਥੇਬੰਦੀਆਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ, ਜਿਸ ਤੋਂ ਬਾਅਦ ਫ਼ਿਲਮ ਦੀ ਟੀਮ ਨੇ ਐੱਸ.ਜੀ.ਪੀ.ਸੀ. , ਸ੍ਰੀ ਅਕਾਲ ਤਖ਼ਤ ਸਮੇਤ ਪੂਰੀ ਸਿੱਖ ਕੌਮ ਤੋਂ ਲਿਖ਼ਤੀ ਰੂਪ 'ਚ ਮੁਆਫ਼ੀ ਮੰਗੀ ਹੈ ਅਤੇ ਅਜਿਹੀ ਗਲਤੀ ਦੁਬਾਰਾ ਨਾ ਕਰਨ ਦਾ ਵਿਸ਼ਵਾਸ ਦਿਵਾਇਆ ਹੈ। ਇਸ ਵਿਵਾਦਿਤ ਦ੍ਰਿਸ਼ 'ਚ ਇਕ ਗੈਰ-ਸਿੱਖ ਵਿਅਕਤੀ ਨੂੰ ਸ੍ਰੀ ਸਾਹਿਬ ਪਹਿਨੇ ਹੋਏ ਦਿਖਾਇਆ ਗਿਆ ਹੈ। ਐੱਸ.ਜੀ.ਪੀ.ਸੀ. ਨੇ ਵੀ ਇਸ ਗੱਲ 'ਤੇ ਇਤਰਾਜ਼ ਜਤਾਇਆ ਹੈ ਅਤੇ ਸਕੱਤਰ ਪ੍ਰਤਾਪ ਸਿੰਘ ਨੇ ਇਸ ਘਟਨਾ ਨੂੰ ਸਵੀਕਾਰ ਨਾ ਕਰ ਸਕਣ ਵਾਲੀ ਦੱਸਿਆ ਹੈ।
.
After SGPC's objection, the Yaariyan-2 movie people went straight, see what they did now!.
.
.
.
#Yaariyan2Movie #sgpc #punjabnews

Videos similaires